ਤੁਸੀਂ ਆਪਣੇ ਭਵਿੱਖ ਦੀ ਭੋਜਨ ਪ੍ਰਣਾਲੀ ਵਿੱਚ ਕੀ ਦੇਖਣਾ ਚਾਹੋਗੇ?

ਸਾਡਾ ਭਵਿੱਖ ਭੋਜਨ ਪ੍ਰਣਾਲੀ ਸੰਮੇਲਨ ਤੁਹਾਡੇ ਦ੍ਰਿਸ਼ਟੀਕੋਣ ਨੂੰ ਹਕੀਕਤ ਬਣਾਉਣ ਵਿੱਚ ਮਦਦ ਕਰ ਸਕਦਾ ਹੈ।

ਅਸੀਂ ਭਾਰਤ ਅਤੇ ਮੈਕਸੀਕੋ ਵਿੱਚ ਸਥਿਰ ਖੇਤੀ ਅਤੇ ਭੋਜਨ ਪ੍ਰਣਾਲੀਆਂ ਦੇ ਉੱਭਰਦੇ ਸਥਾਨਾਂ ਦੀ ਤਲਾਸ਼ ਕਰ ਰਹੇ ਹਾਂ।

ਅਸੀਂ ਕੇਰਲਾ, ਪੰਜਾਬ, ਓਕਸਾਕਾ ਅਤੇ ਪੁਏਬਲਾ ਨੂੰ ਚੁਣਿਆ ਹੈ ਕਿਉਂਕਿ ਇਹ ਰਾਜ ਪੂਰੇ ਭਾਰਤ ਅਤੇ ਮੈਕਸੀਕੋ ਵਿੱਚ ਭੋਜਨ ਪ੍ਰਣਾਲੀਆਂ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ, ਅਤੇ ਉਹਨਾਂ ਕੋਲ ਵਧੇਰੇ ਸਥਿਰ ਭਵਿੱਖ ਵੱਲ ਕੰਮ ਕਰਨ ਲਈ ਵੱਖਰੀਆਂ ਚੁਣੌਤੀਆਂ ਅਤੇ ਮੌਕੇ ਹਨ।

ਭਾਰਤ
ਕੇਰਲ ਅਤੇ ਪੰਜਾਬ

ਕੀ ਤੁਸੀਂ ਭਾਰਤ ਵਿੱਚ ਭੋਜਨ ਜਾਂ ਖੇਤੀ ਵਿੱਚ ਸਥਿਰਤਾ ਲਈ ਕੰਮ ਕਰ ਰਹੇ ਕਿਸੇ ਸਮੂਹ ਜਾਂ ਸੰਸਥਾ ਦੇ ਮੈਂਬਰ ਹੋ? ਕੇਰਲ, ਪੰਜਾਬ, ਜਾਂ ਨਵੀਂ ਦਿੱਲੀ ਵਿੱਚ ਸਾਡੇ ਕਿਸੇ ਇੱਕ ਦਰਸ਼ਨਿਕ ਭਵਿੱਖ ਭੋਜਨ ਪ੍ਰਣਾਲੀ ਸੰਮੇਲਨ ਵਿੱਚ ਹਿੱਸਾ ਲੈਣ ਲਈ ਅਪਲਾਈ ਕਰੋ!

ਮੈਕਸੀਕੋ
ਓਕਸਾਕਾ ਅਤੇ ਪੁਏਬਲਾ

ਕੀ ਤੁਸੀਂ ਮੈਕਸੀਕੋ ਵਿੱਚ ਭੋਜਨ ਜਾਂ ਖੇਤੀ ਵਿੱਚ ਸਥਿਰਤਾ ਲਈ ਕੰਮ ਕਰ ਰਹੇ ਕਿਸੇ ਸਮੂਹ ਜਾਂ ਸੰਸਥਾ ਦੇ ਮੈਂਬਰ ਹੋ? ਓਕਸਾਕਾ ਅਤੇ ਪੁਏਬਲਾ,ਜਾਂ ਮੈਕਸੀਕੋ ਸ਼ਹਿਰ ਵਿਚ ਹੋਣ ਵਾਲੇ ਭਵਿੱਖ ਭੋਣ ਪ੍ਰਣਾਲੀ ਸੰਮੇਲਨ ਵਿੱਚ ਹਿੱਸਾ ਲੈਣ ਲਈ ਅਪਲਾਈ ਕਰੋ!

ਸਾਡੀ ਖੋਜ ਦ੍ਰਿਸ਼ਟੀ

ਸਾਡਾ ਮੰਨਣਾ ਹੈ ਕਿ ਵਧੇਰੇ ਸਥਿਰ ਖੇਤੀ-ਭੋਜਨ ਪ੍ਰਣਾਲੀਆਂ ਲਈ ਹੱਲ ਪਹਿਲਾਂ ਹੀ ਮੌਜੂਦ ਹਨ।

ਇਸ ਲਈ, ਅਸੀਂ ਸਥਿਰ ਖੇਤੀਬਾੜੀ ਅਤੇ ਭੋਜਨ ਪ੍ਰਣਾਲੀਆਂ ਦੇ ‘ਉੱਭਰਦੇ ਸਥਾਨਾਂ’ ਨੂੰ ਦਰਸ਼ਾਉਂਣ ਵਾਲੇ ਖੇਤਰਾਂ ਦੀ ਪਛਾਣ ਕਰਨਾ, ਉਹਨਾਂ ਤੋਂ ਸਿੱਖਣਾ ਅਤੇ ਪ੍ਰਾਪਤ ਗਿਆਨ ਨੂੰ ਸਾਂਝਾ ਕਰਨਾ ਚਾਹੁੰਦੇ ਹਾਂ । ਪਹਿਲਾ ਕਦਮ ਇਹ ਸਮਝਣਾ ਹੈ ਕਿ ਸਥਾਨਕ ਸਮੂਹਾਂ ਲਈ ਕੀ ਮਾਇਨੇ ਰੱਖਦੇ ਹਨ ਜਦੋਂ ਉਹ ਇੱਕ ਸਥਿਰ ਭਵਿੱਖ ਦੀ ਕਲਪਨਾ ਕਰਦੇ ਹਨ।

ਸਾਡੀ ਖੋਜ ਸਾਡੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਿਰਪੱਖ ਅਤੇ ਸਥਿਰ ਭੋਜਨ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਦੇ ਹੋਏ, ਇੱਕ ਸਾਂਝੇ ਟੀਚੇ ਵੱਲ ਕੰਮ ਕਰਨ ਲਈ ਵਿਭਿੰਨ ਸਮੂਹਾਂ ਨੂੰ ਇੱਕਠੇ ਕਰੇਗੀ।

ਸਾਡੀ ਖੋਜ ਪ੍ਰਕਿਰਿਆ

ਇੱਕ ਸਥਿਰ ਭੋਜਨ ਪ੍ਰਣਾਲੀ ਵੱਲ ਤੁਹਾਡਾ ਕੀ ਦ੍ਰਿਸ਼ਟੀਕੋਣ ਹੈ?

ਤੁਸੀਂ ਹੋਰ ਬਦਲਾਕਾਰੀਆਂ ਨਾਲ ਸਾਡੇ “ਭਵਿੱਖ ਭੋਜਨ ਪ੍ਰਣਾਲੀ ਸੰਮੇਲਨ “ ਵਿੱਚ ਵਿੱਚ ਸ਼ਾਮਲ ਹੋ ਸਕਦੇ ਹੋ ਅਤੇ ਇਸ ਦ੍ਰਿਸ਼ਟੀ ਨੂੰ ਹਕੀਕਤ ਬਣਾਉਣ ਵਿੱਚ ਤੁਹਾਡੀ ਮਦਦ ਕਰਨ ਵਾਲੀ ਹੁਨਰ-ਨਿਰਮਾਣ ਟ੍ਰੇਨਿੰਗ ਵਿੱਚ ਸ਼ਾਮਲ ਹੋ ਸਕਦੇ ਹੋ। ਉੱਥੇ ਸਾਨੂੰ ਸਵਾਲਾਂ ਦੇ ਜਵਾਬ ਮਿਲਣਗੇ ਜਿਵੇਂ ਕਿ:

  • ਸਥਿਰਤਾ ਤੋਂ ਸਾਡਾ ਕੀ ਮਤਲਬ ਹੈ?

  • ਭਵਿੱਖ ਲਈ ਸਾਡੇ ਸਾਂਝੇ ਮੁੱਲ ਕੀ ਹਨ?

  • ਸੰਗਠਨਾਂ ਅਤੇ ਸਭਿਆਚਾਰਾਂ ਦਰਮਿਆਨ ਸਥਿਰਤਾ ਦਾ ਸਾਂਝਾ ਦ੍ਰਿਸ਼ਟੀਕੋਣ ਕਿਸ ਪ੍ਰਕਾਰ ਦਾ ਨਜ਼ਰ ਆਉਂਦਾ ਹੈ ?

ਤਬਦੀਲੀ ਲਈ ਟੀਮ ਵਰਕ

ਸਾਡੇ 2-ਦਿਨ ਦੇ ਭਵਿੱਖ ਭੋਜਨ ਪ੍ਰਣਾਲੀ ਸੰਮੇਲਨ ਵਿੱਚ ਸ਼ਾਮਲ ਹੋਵੋ

ਅਸੀਂ ਤੁਹਾਡੀ ਸੰਸਥਾ ਨੂੰ ਉਸਦੇ ਸਥਿਰਤਾ ਟੀਚਿਆਂ ਨੂੰ ਪੂਰਾ ਕਰਨ, ਇੱਕ ਵਿਸ਼ਾਲ ਨੈੱਟਵਰਕ ਬਣਾਉਣ, ਅਤੇ ਹੋਰ ਸੰਸਥਾਵਾਂ ਨਾਲ ਇੱਕ ਨਿਆਂਪੂਰਨ ਅਤੇ ਸਥਿਰ ਭੋਜਨ ਪ੍ਰਣਾਲੀ ਵੱਲ ਕੰਮ ਕਰਨ ਦਾ ਮੌਕਾ ਦੇ ਰਹੇ ਹਾਂ।

ਪੇਸ਼ੇਵਰ ਵਿਕਾਸ ਦਾ ਮੌਕਾ

ਤੁਸੀਂ ਸਾਡੇ ਭਵਿੱਖ ਭੋਜਨ ਪ੍ਰਣਾਲੀ ਸੰਮੇਲਨ ਸੀਰੀਜ਼ ਤੋਂ ਕੀ ਉਮੀਦ ਕਰ ਸਕਦੇ ਹੋ?

ਤੁਹਾਡੀ ਮਦਦ ਨਾਲ ਅਸੀਂ ਸਾਡੇ ਸਾਰਿਆਂ ਲਈ, ਹੁਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਹੀ ਅਤੇ ਸਥਿਰ ਭੋਜਨ ਪ੍ਰਣਾਲੀਆਂ ਲਈ ਕੰਮ ਕਰਾਂਗੇ।

ਸਾਡੇ ਬਾਰੇ

ਅਸੀਂ ਲੋਕਾਂ, ਕੁਦਰਤ ਅਤੇ ਭੋਜਨ ਦੀ ਪਰਵਾਹ ਕਰਦੇ ਹਾਂ

ਅਸੀਂ ਜਰਮਨੀ ਵਿੱਚ ਹੋਹੇਨਹਾਈਮ ਯੂਨੀਵਰਸਿਟੀ ਵਿੱਚ ਆਸ਼ਾਵਾਦੀਆਂ (ਅਤੇ ਵਿਗਿਆਨੀਆਂ) ਦਾ ਇੱਕ ਸਮੂਹ ਹਾਂ, ਜੋ ਸੰਸਾਰ ਵਿੱਚ ਸੁੰਦਰਤਾ ਨੂੰ ਲੱਭਦੇ ਅਤੇ ਵਧਾਉਂਦੇ ਹਨ। ਅਸੀਂ ਲੋਕਾਂ, ਕੁਦਰਤ ਅਤੇ ਭੋਜਨ ਦੀ ਡੂੰਘੀ ਪਰਵਾਹ ਕਰਦੇ ਹਾਂ।

ਵੱਖ-ਵੱਖ ਵਿਸ਼ਿਆਂ ਪਾਰ ਕੰਮ ਕਰਦੇ ਹੋਏ, ਆਪਣਾ ਮੁੱਲਾਂ ਦਾ ਲਾਭ ਉਠਾਉਂਦੇ ਹੋਏ, ਅਤੇ ਵਿੱਦਿਅਕ ਅਦਾਰੇ ਦੇ ਅੰਦਰੂਨੀ ਅਤੇ ਬਾਹਰਲੇ ਸਹਿਯੋਗ ਨਾਲ, ਪਰਿਵਰਤਨਸ਼ੀਲ ਖੋਜ ਕਰਨਾ ਚਾਹੁੰਦੇ ਹਾਂ।

ਅਸੀਂ ਸਹਿਯੋਗੀ ਖੋਜਕਰਤਾ ਹਾਂ

ਅਸੀਂ ਮੈਕਸੀਕੋ, ਭਾਰਤ, ਸਵਿਟਜ਼ਰਲੈਂਡ ਅਤੇ ਜਰਮਨੀ ਦੇ ਹੋਰ ਵਿਗਿਆਨੀਆਂ ਨਾਲ ਸਹਿਯੋਗ ਕਰ ਰਹੇ ਹਾਂ। ਹੁਣ ਅਸੀਂ ਤੁਹਾਡੇ ਨਾਲ ਸਹਿਯੋਗ ਕਰਨਾ ਚਾਹੁੰਦੇ ਹਾਂ!

ਅਸੀਂ ਆਪਣੇ ਆਲੇ ਦੁਆਲੇ ਦੀਆਂ ਪ੍ਰਣਾਲੀਆਂ ਨੂੰ ਸਮਝਣ ਲਈ ਖੋਜ ਕਰਦੇ ਹਾਂ ਅਤੇ ਉਹਨਾਂ ਨੂੰ ਇਕੁਇਟੀ ਅਤੇ ਸਥਿਰਤਾ ਵੱਲ ਬਦਲਣ ਲਈ ਦੂਜਿਆਂ ਨਾਲ ਕੰਮ ਕਰਦੇ ਹਾਂ।

ਸਾਡੀ ਖੋਜ ਟੀਮ