ਭਾਰਤ: ਕੇਰਲ, ਪੰਜਾਬ, ਭਾਰਤ

ਭਾਰਤ ਵਿੱਚ ਸਥਿਰ ਖੇਤੀ ਅਤੇ ਭੋਜਨ ਪ੍ਰਣਾਲੀਆਂ ਦੇ “ਬ੍ਰਾਈਟ ਸਪੌਟਸ” (ਸਕਾਰਾਤਮਕ ਉਦਹਾਰਣਾਂ) ਕਿੱਥੇ ਹਨ?

ਜਨਵਰੀ ਅਤੇ ਫਰਵਰੀ 2024, ਕੇਰਲ, ਪੰਜਾਬ, ਅਤੇ ਨਵੀਂ ਦਿੱਲੀ (ਪੈਨ-ਇੰਡੀਆ ਪੱਧਰ) ਵਿੱਚ ਆਯੋਜਿਤ ਕੀਤੇ ਗਏ ਫਿਊਚਰ ਫੂਡ ਸਿਸਟਮ ਸਮਿਟਾਂ ਵਿੱਚ, ਅਸੀਂ ਭੋਜਨ ਪ੍ਰਣਾਲੀ ਦੇ ਮਾਹਰਾਂ ਅਤੇ ਕ੍ਰਾਂਤੀਕਾਰੀ ਸੰਸਥਾਵਾਂ ਨੂੰ ਇੱਕ ਸਾਂਝੇ ਪਲੇਟਫਾਰਮ ਉੱਤੇ ਇਕਤ੍ਰਿਤ ਕੀਤਾ। ਅਸੀਂ ਇਹਨਾਂ ਸਥਾਨਾਂ ਨੂੰ ਚੁਣਿਆ ਕਿਉਂਕਿ ਇਹ ਪੂਰੇ ਭਾਰਤ ਵਿੱਚ ਭੋਜਨ ਪ੍ਰਣਾਲੀਆਂ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ ਅਤੇ ਉਹਨਾਂ ਕੋਲ ਵਧੇਰੇ ਸਥਿਰ ਭਵਿੱਖ ਵੱਲ ਕੰਮ ਕਰਨ ਲਈ ਵੱਖਰੀਆਂ ਚੁਣੌਤੀਆਂ ਅਤੇ ਮੌਕੇ ਹਨ। ਪ੍ਰੋਗਰਾਮ ਨੇ ਨੈੱਟਵਰਕਿੰਗ, ਸਾਂਝੇ ਟੀਚਿਆਂ ਦੀ ਪਛਾਣ ਕਰਨ, ਅਤੇ ਉੱਜਵਲ ਭਵਿੱਖ ਲਈ ਕਾਰਜਯੋਗ ਯੋਜਨਾਵਾਂ ਵਿਕਸਿਤ ਕਰਨ ਲਈ ਇੱਕ ਵਿਲੱਖਣ ਮੰਚ ਪ੍ਰਦਾਨ ਕੀਤਾ।

ਇਸ ਪਰਿਵਰਤਨਸ਼ੀਲ ਅਨੁਭਵ ਦਾ ਹਿੱਸਾ ਬਣਨ ਲਈ ਤੁਹਾਡਾ ਧੰਨਵਾਦ!

ਸੰਮੇਲਨ ਵਿੱਚ ਭਾਗੀਦਾਰੀ

ਸੰਮੇਲਨ ਦੀਆਂ ਮੁੱਖ ਝਲਕੀਆਂ:

ਸਿਸਟਮ ਨੂੰ ਬਦਲਣ ਲਈ ਬਲਾਂ ਵਿੱਚ ਸ਼ਾਮਲ ਹੋਣਾ

ਖੇਤੀਬਾੜੀ ਅਤੇ ਭੋਜਨ ਪ੍ਰਣਾਲੀਆਂ ਵਿੱਚ ਲੋੜੀਂਦੀਆਂ ਤਬਦੀਲੀਆਂ ਨੂੰ ਲਾਗੂ ਕਰਨ ਲਈ, ਸਾਨੂੰ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਇਸ ਲਈ ਅਸੀਂ ਵੱਖ-ਵੱਖ ਕਿਸਮਾਂ ਦੇ ਸੰਗਠਨਾਂ ਨੂੰ ਨੈੱਟਵਰਕ ‘ਤੇ ਇਕੱਠੇ ਲਿਆਏ, ਸਾਂਝੇ ਟੀਚਿਆਂ ਦੀ ਪਛਾਣ ਕੀਤੀ, ਅਤੇ ਖੇਤੀਬਾੜੀ-ਭੋਜਨ ਪ੍ਰਣਾਲੀ ਨੂੰ ਸਥਿਰਤਾ ਵੱਲ ਬਦਲਣ ਲਈ ਇੱਕ ਸਾਂਝੀ ਕਾਰਜ ਯੋਜਨਾ ਵਿਕਸਿਤ ਕੀਤੀ।

ਇੱਕ ਭਾਗੀਦਾਰੀ ਖੋਜ ਪ੍ਰੋਜੈਕਟ ਦੇ ਹਿੱਸੇ ਵਜੋਂ, ਅਸੀਂ ਫੂਡ ਸਿਸਟਮ ਪੇਸ਼ੇਵਰਾਂ ਅਤੇ ਕਮਿਊਨਿਟੀ ਮੈਂਬਰਾਂ ਲਈ 2-ਦਿਨ ਫਿਊਚਰ ਫੂਡ ਸਿਸਟਮ ਸਮਿਟ ਸੀਰੀਜ਼ ਦੀ ਪੇਸ਼ਕਸ਼ ਕੀਤੀ।

ਦਿਨ 1

ਵਿਸ਼ਨਿੰਗ ਵਰਕਸ਼ਾਪ

ਇਕੱਠੇ ਮਿਲ ਕੇ, ਭਾਗੀਦਾਰਾਂ ਨੇ ਭਵਿੱਖ ਦੀ ਭੋਜਨ ਪ੍ਰਣਾਲੀ ਲਈ ਇੱਕ ਪ੍ਰੇਰਨਾਦਾਇਕ ਦ੍ਰਿਸ਼ਟੀਕੋਣ ਤਿਆਰ ਕੀਤਾ ਅਤੇ ਉਹਨਾਂ ਮੁੱਲਾਂ ਦੀ ਚਰਚਾ ਕੀਤੀ ਜੋ ਉਹ ਇਸ ਦ੍ਰਿਸ਼ਟੀ ਨੂੰ ਦਰਸਾਉਂਦੇ ਹਨ।

ਦਿਨ 2

ਗਿਆਨ ਸਾਂਝਾਕਰਨ ਅਤੇ ਨੈੱਟਵਰਕਿੰਗ ਸੈਸ਼ਨ

ਆਪਣੀ ਭੋਜਨ ਪ੍ਰਣਾਲੀ ਦੇ ਦ੍ਰਿਸ਼ਟੀਕੋਣ ਪ੍ਰਤੀ ਠੋਸ ਕਾਰਵਾਈਆਂ ਦੀ ਪਛਾਣ ਕਰਨ ਦੇ ਨਾਲ, ਭਾਗੀਦਾਰਾਂ ਨੇ ਸਥਿਰ ਭਵਿੱਖ ਦੀ ਭੋਜਨ ਪ੍ਰਣਾਲੀਆਂ ਦੇ ਆਪਣੇ ਗਿਆਨ ਅਤੇ ਅਨੁਭਵ ਸਾਂਝੇ ਕੀਤੇ।

ਅਸੀਂ ਸਹੀ ਅਤੇ ਸਥਿਰ ਭੋਜਨ ਪ੍ਰਣਾਲੀਆਂ ਨੂੰ ਹਕੀਕਤ ਬਣਾਉਣ ਲਈ ਮਿਲ ਕੇ ਕਿਵੇਂ ਕੰਮ ਕਰ ਸਕਦੇ ਹਾਂ?

ਵਰਕਸ਼ਾਪ ਝਲਕੀਆਂ

ਹਰੇਕ ਵਰਕਸ਼ਾਪ ਦੇ ਮੁਖ ਨਤੀਜਿਆਂ ਬਾਰੇ ਹੋਰ ਜਾਣਨ ਲਈ ਲਿੰਕਾਂ ਦੀ ਪਾਲਣਾ ਕਰੋ!

ਇੰਡੀਅਨ ਐਗਰੀਕਲਚਰਲ ਨਿਊਜ਼, ਡੀਡੀ ਕਿਸਾਨ ‘ਤੇ ਡਾ. ਐਨੀ ਐਲਿਸ ਸਟ੍ਰੈਟਨ ਅਤੇ ਕਈ ਬ੍ਰਾਈਟ ਸਪੌਟਸ ਪ੍ਰਤੀਭਾਗੀਆਂ ਨਾਲ ਇੰਟਰਵਿਊ ਦੇਖੋ। ਇੰਟਰਵਿਊ 5:30 ਮਿੰਟ ‘ਤੇ ਸ਼ੁਰੂ ਹੁੰਦੀ ਹੈ।

ਬ੍ਰਾਈਟ ਸਪੌਟਸ ਚਰਚਾ

ਗੱਲਬਾਤ ਜਾਰੀ ਰੱਖਣ ਲਈ 8 ਅਕਤੂਬਰ, 2024 ਨੂੰ ਸਾਡੇ ਨਾਲ ਸ਼ਾਮਲ ਹੋਵੋ! ਮੀਟਿੰਗ ਲਿੰਕ ਪ੍ਰਾਪਤ ਕਰਨ ਲਈ ਪੋਸਟਰ ‘ਤੇ ਕਲਿੱਕ ਕਰੋ।

ਸਫ਼ਰ ਜ਼ਾਰੀ ਹੈ

ਬ੍ਰਾਈਟ ਸਪੌਟਸ ਪ੍ਰੋਜੈਕਟ ਨਾਲ ਜੁੜੇ ਰਹੋ

ਜਿਵੇਂ ਅਸੀਂ ਬ੍ਰਾਈਟ ਸਪੌਟਸ ਪ੍ਰੋਜੈਕਟ ਨਾਲ ਅੱਗੇ ਵਧਦੇ ਹਾਂ, ਸਾਡਾ ਅਗਲਾ ਕਦਮ ਸੂਚਕਾਂ ਦੀ ਪਹਿਚਾਣ ਕਰਨਾ ਹੈ ਜੋ ਇੱਕ ਬਿਹਤਰ ਭੋਜਨ ਪ੍ਰਣਾਲੀ ਲਈ ਸਾਡੇ ਸਾਂਝੇ ਦ੍ਰਿਸ਼ਟੀਕੋਣ ਵੱਲ ਤਰੱਕੀ ਨੂੰ ਟ੍ਰੈਕ ਕਰਨ ਵਿੱਚ ਸਾਡੀ ਮਦਦ ਕਰਨਗੇ। ਇਹਨਾਂ ਸੂਚਕਾਂ ਦੀ ਮੈਪਿੰਗ ਕਰਕੇ, ਅਸੀਂ “ਬ੍ਰਾਈਟ ਸਪੋਟਸ”—ਮੈਕਸੀਕੋ ਅਤੇ ਭਾਰਤ ਵਿੱਚ ਸਥਿਰ ਖੇਤੀਬਾੜੀ ਅਤੇ ਭੋਜਨ ਪ੍ਰਣਾਲੀਆਂ ਦੀਆਂ ਸਕਾਰਾਤਮਕ ਉਦਾਹਰਣਾਂ ਉਜਾਗਰ ਕਰਨਾ ਚਾਹੁੰਦੇ ਹਾਂ। ਇਹ ਉਦਹਾਰਣਾਂ ਸਿਰਫ਼ ਹੱਲ ਨਹੀਂ ਹਨ; ਇਹ ਪ੍ਰੇਰਨਾ ਅਤੇ ਪ੍ਰੈਕਟੀਕਲ ਗਿਆਨ  ਦੇ ਸਰੋਤ ਹਨ ਜੋ ਸਾਡੀ ਭੋਜਨ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰ ਸਕਦੇ ਹਨ।

ਅਸੀਂ ਸਮੂਹਿਕ ਤੌਰ ‘ਤੇ ਭੋਜਨ ਪ੍ਰਣਾਲੀ ਦੀ ਸਥਿਰਤਾ ਚੁਣੌਤੀਆਂ ਦੇ ਹੱਲ ਲੱਭਦੇ ਹਾਂ ਅਤੇ ਇਸ ਕਰਕੇ ਤੁਹਾਨੂੰ ਬ੍ਰਾਈਟ ਸਪੌਟਸ ਪ੍ਰੋਜੈਕਟ ਨਾਲ ਜੁੜੇ ਰਹਿਣ ਲਈ ਸੱਦਾ ਦਿੰਦੇ ਹਾਂ। ਇਕੱਠੇ ਕੰਮ ਕਰਕੇ, ਅਸੀਂ ਡੂੰਘੀ ਸਮਝ ਪ੍ਰਾਪਤ ਕਰ ਸਕਦੇ ਹਾਂ, ਇਹਨਾਂ ਸਕਾਰਾਤਮਕ ਉਦਾਹਰਣਾਂ ਤੋਂ ਸਿੱਖ ਸਕਦੇ ਹਾਂ, ਅਤੇ ਇਸ ਕੀਮਤੀ ਗਿਆਨ ਨੂੰ ਅਰਥਪੂਰਣ ਤਰੀਕਿਆਂ ਨਾਲ ਸਾਂਝਾ ਕਰਨ ਲਈ ਕੰਮ ਕਰ ਸਕਦੇ ਹਾਂ।

ਤੁਹਾਡੀ ਭਾਗੀਦਾਰੀ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਸੰਮੇਲਨਾਂ ਦੌਰਾਨ ਇਕੱਠੇ ਕੀਤੇ ਗਿਆਨ ਨੂੰ ਵਿਕਸਿਤ ਕਰਨਾ ਚਾਹੁੰਦੇ ਹਾਂ। ਸਾਡੀ ਰੇਸੀਲੀਐਂਟ ਅਤੇ ਸਥਿਰ ਭੋਜਨ ਭਵਿੱਖ ਵੱਲ ਦੀ ਯਾਤਰਾ ਦਾ ਜ਼ਰੂਰੀ ਹਿੱਸਾ ਬਣਨ ਲਈ ਤੁਹਾਡਾ ਧੰਨਵਾਦ!

ਭਵਿੱਖ ਦੇ ਅਪਡੇਟਾਂ ਲਈ ਜੁੜੇ ਰਹੋ, ਅਤੇ Facebook ਅਤੇ LinkedIn ‘ਤੇ ਸਾਨੂੰ ਫ਼ੋੱਲੋ ਕਰੋ।

ਜੇਕਰ ਤੁਸੀ ਪਹਿਲਾ ਸਰਵੇਖਣ ਪੂਰਾ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਸਰਵੇਖਣ ਨੂੰ ਭਰੋ

ਸਾਡੀ ਭਾਰਤ ਟੀਮ

  • Prof. Dr. Verena Seufert

    Junior Professor

    • verena.seufert@uni-hohenheim.de
  • Dr. Anne Elise Stratton

    Postdoctoral Researcher

    • ae.stratton@uni-hohenheim.de
  • Dr. Haseena Kadiri

    Research Coordinator India

    • india@brightspotsproject.com
  • Julie Fortin

    PhD Candidate

    • julie.fortin@uni-hohenheim.de
  • Simran Kaur

    Research Coordinator India

    • india@brightspotsproject.com

ਸਾਡੇ ਭਾਰਤੀ ਸਹਿਯੋਗੀ

  • Dr. Archana Raghavan Sathyan

    Assistant Professor & Collaborator - Kerala Agricultural University

    • archana.rs@kau.in
  • Dr. Satyapriya

    Principal Scientist & Collaborator- Division of Agricultural Extension, ICAR-Indian Agricultural Research Institute

    • head_exten@iari.res.in
  • Dr. S R Bishnoi

    Scientist, & Collaborator Division of Agricultural Extension, ICAR-Indian Agricultural Research Institute,

    • srbishnoi@iari.res.in
  • Dr. Vijesh Krishna

    Research Collaborator, Lead Economist at CIMMYT Hyderabad

    • v.krishna@cgiar.org

ਸੋਸ਼ਲ ਮੀਡੀਆ ‘ਤੇ ਜੁੜੋ