ਫਿਊਚਰ ਫੂਡ ਸਿਸਟਮ ਸਮਿਟ ਸਾਰ
ਸਾਡੇ ਫਿਊਚਰ ਫੂਡ ਸਿਸਟਮ ਸਮਿਟ ਵਿੱਚ ਕੀ ਹੋਇਆ
ਸਾਂਝੇ ਮੁੱਲ:
ਵਿਗਿਆਨੀ ਅਤੇ ਕਿਸਾਨ ਦੇ ਵਿਚਕਾਰ ਦਾ ਰਿਸ਼ਤਾ ਟੁੱਟ ਗਿਆ ਹੈ। ਇਸ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਣਾ ਚਾਹੀਦਾ ਹੈ।
– ਸੰਮੇਲਨ ਭਾਗੀਦਾਰ
ਭਾਗੀਦਾਰਾਂ ਨੇ ਸਮੂਹਿਕ ਤੌਰ ਤੇ ਤਿੰਨ ਦਰਸ਼ਨਾਂ/ਵਿਜ਼ਨਾਂ ਵਿਚੋਂ ਸਾਂਝੇ ਮੁੱਲਾਂ ਦੀ ਪਛਾਣ ਕੀਤੀ:
ਜਿਸ ਸਮੇਂ ਵਿੱਚ ਅਸੀਂ ਰਹਿ ਰਹੇ ਹਾਂ ਸਾਡੇ ਕੋਲ ਅਜਿਹੀ ਤਕਨਾਲੋਜੀ ਹੋਣੀ ਚਾਹੀਦੀ ਹੈ ਜਿਸ ਵਿੱਚ ਸਾਡੇ ਕੋਲ ਸ਼ਕਤੀ ਹੋਵੇ ਕਿ ਅਸੀਂ ਜਿਸ ਤੋਂ ਅਸੀਂ ਖਰੀਦ ਰਹੇ ਹਾਂ, ਜਿਸ ਨੂੰ ਵੇਚ ਰਹੇ ਹਾਂ,ਉਸ ਨਾਲ ਜੁੜ ਸਕਦੇ ਹਾਂ। ਵਿਸਥਾਰ ਸੇਵਾਵਾਂ ਪ੍ਰਾਪਤ ਕਰਨ ਲਈ…. ਕਨੈਕਟੀਵਿਟੀ।
– ਸੰਮੇਲਨ ਭਾਗੀਦਾਰ
ਫਾਈਨਲ ਵਿਜ਼ਨ:
ਸਾਂਝੇ ਮੁੱਲਾਂ ਦੇ ਆਧਾਰ ‘ਤੇ, ਭਾਗੀਦਾਰਾਂ ਨੇ 2050 ਵਿੱਚ ਇੱਕ ਲੋੜੀਂਦੀ ਭੋਜਨ ਪ੍ਰਣਾਲੀ ਲਈ ਸਾਂਝਾ ਦ੍ਰਿਸ਼ਟੀਕੋਣ ਬਣਾਇਆ।
2050 ਤੱਕ, ਸਾਡੇ ਦ੍ਰਿਸ਼ਟੀਕੋਣ ਵਿੱਚ ਪਰੰਪਰਾਗਤ ਗਿਆਨ ‘ਤੇ ਆਧਾਰਿਤ ਰੂਹਾਨੀ ਅਤੇ ਅਧਿਆਤਮਿਕ ਤਰੀਕਿਆਂ ਨੂੰ ਜੋੜਦੇ ਹੋਏ, ਪੁਨਰਜਨਕ ਖੇਤੀ ਦੁਆਰਾ ਰੇਸੀਲੀਐਂਟ ਉਤਪਾਦਨ ਅਭਿਆਸ ਸ਼ਾਮਲ ਹਨ। ਇਹ ਢੰਗ ਨਾ ਸਿਰਫ਼ ਪੌਸ਼ਟਿਕ ਭੋਜਨ ਨੂੰ ਯਕੀਨੀ ਬਣਾਉਂਦਾ ਹੈ ਸਗੋਂ ਇੱਕ ਸਿਹਤਮੰਦ ਸਮਾਜ ਅਤੇ ਖੁਸ਼ਹਾਲ ਕਿਸਾਨ ਦੀ ਵੀ ਸਿਰਜਣਾ ਹੈ।
ਉਤਪਾਦਨ ਦੇ ਸਾਰੇ ਪੱਧਰਾਂ ‘ਤੇ ਰਸੀਲੀਐਂਸ ਨੂੰ ਯਕੀਨੀ ਬਣਾਉਣ ਲਈ ਫੋਕਸ, ਢੁਕਵੀਂ, ਸਥਾਨਕ ਅਤੇ ਲੋੜ-ਅਧਾਰਿਤ ਪ੍ਰੋਸੈਸਿੰਗ ਤਕਨਾਲੋਜੀ ‘ਤੇ ਹੋਵੇਗਾ। ਬੁਨਿਆਦੀ ਢਾਂਚੇ ਦਾ ਵਿਕਾਸ ਵਿਗਿਆਨਕ ਅਤੇ ਵਿਹਾਰਕ ਹੋਵੇਗਾ, ਜਿਸ ਵਿੱਚ ਖੇਤੀ-ਪੱਧਰ ਦੀਆਂ ਕਾਰਵਾਈਆਂ, ਪੋਸਟ-ਹਾਰਵੈਸਟ ਪ੍ਰਕਿਰਿਆਵਾਂ, ਅਤੇ ਮਾਰਕੀਟਿੰਗ ਰਣਨੀਤੀਆਂ ਸ਼ਾਮਲ ਹਨ। ਉਦੇਸ਼, ਮੰਗ-ਅਧਾਰਿਤ ਪ੍ਰੋਸੈਸਡ ਉਤਪਾਦਾਂ ਨੂੰ ਕੇਂਦ੍ਰਤ ਕਰਦੇ ਹੋਏ ਉੱਚ-ਗੁਣਵੱਤਾ ਵਾਲੇ ਉਤਪਾਦਨ ਅਤੇ ਬਿਹਤਰ ਮਾਰਕੀਟਿੰਗ ਤਕਨੀਕਾਂ ਅਪਣਾਉਣਾ ਹੈ ।
ਮੁੱਖ ਉਦੇਸ਼ ਹਰ ਕਿਸੇ ਲਈ ਰੋਜ਼ਾਨਾ ਕਿਫਾਇਤੀ, ਪੋਸ਼ਣ ਨਾਲ ਭਰਪੂਰ, ਅਤੇ ਸਿਹਤਮੰਦ ਭੋਜਨ ਤੱਕ ਪਹੁੰਚ ਪ੍ਰਦਾਨ ਕਰਨਾ ਹੈ। ਇਸ ਵਿੱਚ ਸਥਿਰ ਉਤਪਾਦਨ ਅਭਿਆਸ ਸ਼ਾਮਲ ਹੋਣਗੇ ਜੋ ਉਤਪਾਦਨ ਤੋਂ ਲੈ ਕੇ ਖਪਤ ਤੱਕ ਦੇ ਸਾਰੇ ਪੜਾਵਾਂ ‘ਤੇ ਭੋਜਨ ਦੇ ਨੁਕਸਾਨ ਅਤੇ ਰਹਿੰਦ-ਖੂੰਹਦ ਨੂੰ ਘੱਟੋ-ਘੱਟ 50% ਘਟਾਉਣ ਦੇ ਟੀਚੇ ਨਾਲ ਵਾਤਾਵਰਣ ਦੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਦੇ ਹਨ। ਅਸੀਂ ਇੱਕ ਅਜਿਹੇ ਸਮਾਜ ਦੀ ਕਲਪਨਾ ਕਰਦੇ ਹਾਂ ਜਿੱਥੇ ਨਾਗਰਿਕ ਪੌਸ਼ਟਿਕਤਾ ਬਾਰੇ ਵਧੇਰੇ ਜਾਗਰੂਕ ਹਨ ਅਤੇ ਜੰਕ ਫੂਡ ਨਾਲੋਂ ਸਿਹਤਮੰਦ ਭੋਜਨ ਨੂੰ ਤਰਜੀਹ ਦਿੰਦੇ ਹਨ, ਜਿਸ ਨਾਲ ਇੱਕ ਸਿਹਤਮੰਦ ਅਤੇ ਵਧੇਰੇ ਸਥਿਰ ਭਵਿੱਖ ਦਾ ਨਿਰਮਾਣ ਹੁੰਦਾ ਹੈ।
ਦਰਸ਼ਨ/ਵਿਜ਼ਨ
ਦੀ ਤਸਵੀਰ
ਸਾਡੀ ਭਾਰਤ ਟੀਮ
Prof. Dr. Verena Seufert
Junior Professor
Dr. Anne Elise Stratton
Postdoctoral Researcher
Dr. Haseena Kadiri
Research Coordinator India
Julie Fortin
PhD Candidate
Simran Kaur
Research Coordinator India
ਸਾਡੇ ਭਾਰਤੀ ਸਹਿਯੋਗੀ
Dr. Archana Raghavan Sathyan
Assistant Professor & Collaborator - Kerala Agricultural University
Dr. Satyapriya
Principal Scientist & Collaborator- Division of Agricultural Extension, ICAR-Indian Agricultural Research Institute
Dr. S R Bishnoi
Scientist, & Collaborator Division of Agricultural Extension, ICAR-Indian Agricultural Research Institute,
Dr. Vijesh Krishna
Research Collaborator, Lead Economist at CIMMYT Hyderabad
ਸੋਸ਼ਲ ਮੀਡੀਆ ‘ਤੇ ਜੁੜੋ