ਫਿਊਚਰ ਫੂਡ ਸਿਸਟਮ ਸਮਿਟ ਸਾਰ

ਫਿਊਚਰ ਫੂਡ ਸਿਸਟਮ ਸੰਮੇਲਨ

ਕੇਰਲ

24 ਅਤੇ 25 ਜਨਵਰੀ 2024

ਕੇਂਦਰੀ ਸਿਖਲਾਈ ਸੰਸਥਾ, ਮਨੂਠੀ, ਥ੍ਰੀਸੂਰ, ਕੇਰਲ ਖੇਤੀਬਾੜੀ ਯੂਨੀਵਰਸਿਟੀ

ਫਿਊਚਰ ਫ਼ੂਡ ਸਿਸਟਮ ਸੰਮੇਲਨਾਂ ਦੁਆਰਾ ਅਸੀਂ ਭੋਜਨ ਪ੍ਰਣਾਲੀ ਦੇ ਵਿਭਿੰਨ ਮਾਹਰਾਂ ਅਤੇ ਕ੍ਰਾਂਤੀਕਾਰੀ ਸੰਸਥਾਵਾਂ ਨੂੰ ਇੱਕ ਸਾਂਝੇ ਪਲੇਟਫਾਰਮ ਉੱਤੇ ਇਕਤ੍ਰਿਤ ਕੀਤਾ।

ਪ੍ਰੋਗਰਾਮ ਨੇ ਨੈੱਟਵਰਕਿੰਗ, ਸਾਂਝੇ ਟੀਚਿਆਂ ਦੀ ਪਛਾਣ ਕਰਨ, ਅਤੇ ਉੱਜਵਲ ਭਵਿੱਖ ਲਈ ਕਾਰਜਯੋਗ ਯੋਜਨਾਵਾਂ ਵਿਕਸਿਤ ਕਰਨ ਲਈ ਇੱਕ ਵਿਲੱਖਣ ਮੰਚ ਪ੍ਰਦਾਨ ਕੀਤਾ।


ਸਾਡੇ ਫਿਊਚਰ ਫੂਡ ਸਿਸਟਮ ਸਮਿਟ ਵਿੱਚ ਕੀ ਹੋਇਆ

ਵਿਅਕਤੀਗਤ ਅਤੇ ਸਮੂਹ ਪੱਧਰ ‘ਤੇ ਕੇਰਲ ਦੀ ਭਵਿੱਖੀ ਭੋਜਨ ਪ੍ਰਣਾਲੀ ਲਈ ਇੱਕ ਸਾਂਝੇ ਦ੍ਰਿਸ਼ਟੀਕੋਣ ਦਾ ਨਿਰਮਾਣ।

ਇੱਕ ਸਾਂਝੇ ਦ੍ਰਿਸ਼ਟੀਕੋਣ ਤੱਕ ਪਹੁੰਚਣ ਲਈ, ਅਸੀਂ ਇੱਕ ਲੋੜੀਂਦੀ ਭੋਜਨ ਪ੍ਰਣਾਲੀ ਦੇ ਵਿਅਕਤੀਗਤ ਦ੍ਰਿਸ਼ਟੀਕੋਣਾਂ ਨਾਲ ਸ਼ੁਰੂਆਤ ਕੀਤੀ। ਭਾਗੀਦਾਰਾਂ ਨੇ ਫਿਰ ਸਮੂਹ ਵਿਜ਼ਨ ਬਣਾਉਣ ਲਈ ਤਿੰਨ ਵਿਭਿੰਨ ਸਮੂਹਾਂ ਵਿੱਚ ਸਹਿਯੋਗ ਕੀਤਾ। ਇਕੱਠੇ ਮਿਲ ਕੇ, ਅਸੀਂ ਇਹਨਾਂ ਦਰਸ਼ਣਾਂ ਤੋਂ ਮੁੱਖ ਮੁੱਲਾਂ ਦੀ ਪਛਾਣ ਕੀਤੀ, ਜਿਨ੍ਹਾਂ ਨੇ ਅਖੀਰ ਇੱਕ ਸਾਂਝਾ ਦ੍ਰਿਸ਼ਟੀਕੋਣ ਬਣਾਉਣ ਵਿੱਚ ਸਾਡੀ ਮਦਦ ਕੀਤੀ।

Group -- Wholesome food for all

ਸਾਂਝੇ ਮੁੱਲ:

ਖੇਤੀਬਾੜੀ ਨੂੰ ਲੋਕਾਂ, ਵਾਤਾਵਰਣ ਜਾਂ ਹੋਰ ਜੀਵਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਇਹ ਖੇਤੀ ਦਾ ਆਧਾਰ ਹੋਣਾ ਚਾਹੀਦਾ ਹੈ। ਖੇਤੀਬਾੜੀ ਦਾ ਉਦੇਸ਼ ਸਿਰਫ਼ ਭੋਜਨ ਸੁਰੱਖਿਆ ਜਾਂ ਪੌਸ਼ਟਿਕ ਸੁਰੱਖਿਆ ਪ੍ਰਾਪਤ ਕਰਨਾ ਹੀ ਨਹੀਂ ਹੋਣਾ ਚਾਹੀਦਾ, ਇਹ ਧਰਤੀ ਦੀ ਸਿਹਤ ਨਾਲ ਵੀ ਡੂੰਘਾ ਜੁੜਿਆ ਹੋਇਆ ਹੈ। ਇਸ ਲਈ “ਨੁਕਸਾਨ ਰਹਿਤ ” ਨੀਤੀ ਅਪਣਾਉਣੀ ਜ਼ਰੂਰੀ ਹੈ।

– ਸੰਮੇਲਨ ਭਾਗੀਦਾਰ

ਭਾਗੀਦਾਰਾਂ ਨੇ ਸਮੂਹਿਕ ਤੌਰ ਤੇ ਤਿੰਨ ਦਰਸ਼ਨਾਂ/ਵਿਜ਼ਨਾਂ ਵਿਚੋਂ ਸਾਂਝੇ ਮੁੱਲਾਂ ਦੀ ਪਛਾਣ ਕੀਤੀ:

  • ਸਮਾਜਿਕ ਅਤੇ ਭਾਈਚਾਰਾ
  • ਜ਼ਿੰਮੇਵਾਰੀ
  • ਗੁਣਵੱਤਾ ਅਤੇ ਵਿਭਿੰਨਤਾ
  • ਭੋਜਨ ਸੁਰੱਖਿਆ ਅਤੇ ਉਤਪਾਦਨ
  • ਕੁਸ਼ਲ ਸਰੋਤ ਦੀ ਵਰਤੋਂ
  • ਵਾਤਾਵਰਣ ਸੁਰੱਖਿਆ ਅਤੇ ਸੰਭਾਲ
  • ਸਿਹਤ ਅਤੇ ਤੰਦਰੁਸਤੀ

ਇੱਕ ਮੁੱਲ ਜੋ ਇਹ ਹੈ ਕਿ ਸਾਡੇ ਸਾਰਿਆਂ ਕੋਲ ਲੋੜੀਂਦਾ ਗੁਣਵੱਤਾ ਪੂਰਕ ਭੋਜਨ ਹੋਣਾ ਚਾਹੀਦਾ ਹੈ। ਇਸਦੇ ਪਿੱਛੇ ਮੁੱਲ ਇਹ ਹੈ ਕਿ ਕਿਸੇ ਸਮਾਜ ਦੀ ਭਲਾਈ ਸਮਾਜ ਦੇ ਇੱਕ ਛੋਟੇ ਵਰਗ ‘ਤੇ ਕੇਂਦ੍ਰਿਤ ਨਹੀਂ ਹੋਣੀ ਚਾਹੀਦੀ ।ਇਹ ਮੁੱਲ ਇੱਕ ਸਮਾਵੇਸ਼ੀ ਸਮਾਜ ਲਈ ਬਹੁਤ ਮਹੱਤਵਪੂਰਨ ਹੈ।

– ਸੰਮੇਲਨ ਭਾਗੀਦਾਰ

ਫਾਈਨਲ ਵਿਜ਼ਨ:

ਸਾਂਝੇ ਮੁੱਲਾਂ ਦੇ ਆਧਾਰ ‘ਤੇ, ਭਾਗੀਦਾਰਾਂ ਨੇ 2050 ਵਿੱਚ ਇੱਕ ਲੋੜੀਂਦੀ ਭੋਜਨ ਪ੍ਰਣਾਲੀ ਲਈ ਸਾਂਝਾ ਦ੍ਰਿਸ਼ਟੀਕੋਣ ਬਣਾਇਆ।

2050 ਤੱਕ, ਸਾਡਾ ਉਦੇਸ਼ ਇੱਕ ਅਜਿਹੀ ਭੋਜਨ ਪ੍ਰਣਾਲੀ ਬਣਾਉਣਾ ਹੈ ਜਿੱਥੇ ਸੁਰੱਖਿਆ, ਸਥਿਰਤਾ, ਅਤੇ ਭਾਈਚਾਰਾ ਇਕਸੁਰਤਾ ਵਿੱਚ ਪ੍ਰਫੁੱਲਤ ਹੋਵੇ। ਅਸੀਂ ਗੁਣਵੱਤਾ ਵਾਲੇ ਬੀਜ ਅਤੇ ਇਨਪੁਟਸ ਪ੍ਰਦਾਨ ਕਰਕੇ ਅਤੇ ਵਧੀ ਹੋਈ ਜੈਵ ਵਿਭਿੰਨਤਾ ਨੂੰ ਉਤਸ਼ਾਹਿਤ ਕਰਕੇ ਸੁਰੱਖਿਅਤ ਭੋਜਨ ਯਕੀਨੀ ਬਣਾਵਾਂਗੇ। ਖਰੀਦ, ਪ੍ਰੋਸੈਸਿੰਗ ਅਤੇ ਸਟੋਰੇਜ ਲਈ ਖੇਤਰੀ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ, ਜੋ ਖੁਰਾਕ ਸੁਰੱਖਿਆ ਲਈ ਮਜ਼ਬੂਤ ਨੀਂਹ ਰੱਖਦੀਆਂ ਹਨ। ਸਥਿਰ ਉਤਪਾਦਨ ਅਤੇ ਪ੍ਰੋਸੈਸਿੰਗ ਵਿਧੀਆਂ ਸਥਾਨਕ ਤੌਰ ‘ਤੇ ਵਿਭਿੰਨ ਅਤੇ ਸਿਹਤਮੰਦ ਭੋਜਨ ਦੀ ਖਪਤ ਨੂੰ ਉਤਸ਼ਾਹਿਤ ਕਰਦੇ ਹੋਏ, ਹਰ ਕਦਮ ‘ਤੇ ਮੁੱਲ ਜੋੜਨਗੀਆਂ। ਕਿਸਾਨ ਤਕਨਾਲੋਜੀ-ਸਮਰਥਿਤ ਅਤੇ ਨੈਤਿਕ ਤੌਰ ‘ਤੇ ਪ੍ਰਬੰਧਿਤ ਸਪਲਾਈ ਚੇਨ ਪ੍ਰਣਾਲੀਆਂ ਦੁਆਰਾ ਵਿੱਤੀ ਸੁਤੰਤਰਤਾ ਪ੍ਰਾਪਤ ਕਰਨਗੇ।

ਮੰਗ ਦੇ ਆਧਾਰ ‘ਤੇ ਵਿਕੇਂਦਰੀਕ੍ਰਿਤ ਉਤਪਾਦਨ ਆਦਰਸ਼ ਬਣ ਜਾਵੇਗਾ, ਅਤੇ ਸਾਂਝੇ ਉਤਪਾਦਾਂ ਅਤੇ ਸਰੋਤਾਂ ਵਾਲੇ ਕਮਿਊਨਿਟੀ ਫਾਰਮ ਵਧਣਗੇ। ਸਥਾਨਕ ਇਨਕਿਊਬੇਸ਼ਨ ਸੁਵਿਧਾਵਾਂ ਅਤੇ ਗਿਆਨ ਕੇਂਦਰ ਨਵੀਨਤਾ ਦੇ ਕੇਂਦਰ ਬਣ ਜਾਣਗੇ, ਅਤੇ ਇੱਕ ਮਜ਼ਬੂਤ ਸਥਾਨਕ ਮਾਰਕੀਟਿੰਗ ਨੈਟਵਰਕ ਸੈਲਫ਼ ਹੈਲਪ ਗਰੁੱਪਾਂ (ਐਸ.ਐਚ.ਜੀ.) ਨੂੰ ਮਜ਼ਬੂਤ ਅਤੇ ਓਹਨਾ ਦਾ ਸਮਰਥਨ ਕਰੇਗਾ। ਇਹ ਯਕੀਨੀ ਬਣਾਵੇਗਾ ਕਿ ਹਰੇਕ ਕਿਸਾਨ ਦੀ ਉਪਜ ਨੂੰ ਇੱਕ ਬਾਜ਼ਾਰ ਮਿਲੇ। ਕਿਸਾਨਾਂ ਨੂੰ ਉਹਨਾਂ ਦੇ ਉਤਪਾਦ ਦੇ ਵਿਲੱਖਣ ਗੁਣਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਫਾਰਮ ਪੱਧਰੀ ਬ੍ਰਾਂਡਿੰਗ ਪ੍ਰਾਪਤ ਹੋਵੇਗੀ, ਅਤੇ ਬਲਾਕ ਚੇਨ ਪ੍ਰਣਾਲੀਆਂ ਪਾਰਦਰਸ਼ਤਾ ਅਤੇ ਭਰੋਸੇ ਨੂੰ ਬਣਾਈ ਰੱਖਣਗੀਆਂ।

ਸਾਡਾ ਦ੍ਰਿਸ਼ਟੀਕੋਣ ਸਿਹਤ-ਅਧਾਰਿਤ ਖੇਤੀਬਾੜੀ ਉਤਪਾਦਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਜ਼ਮੀਨ ਦੀ ਹਰੇਕ ਇਕਾਈ ਤੋਂ ਉਤਪਾਦਨ ਨੂੰ ਵਧਾਉਂਦੇ ਹੋਏ, ਕਈ ਤਰ੍ਹਾਂ ਦੇ ਭੋਜਨ ਪੈਦਾ ਕਰਨ ਲਈ ਏਕੀਕ੍ਰਿਤ ਖੇਤੀ ਨੂੰ ਉਤਸ਼ਾਹਿਤ ਕਰਦਾ ਹੈ। ਮੁਹਿੰਮਾਂ ਸਿਹਤਮੰਦ ਭੋਜਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਗੀਆਂ, ਅਤੇ ਭਾਈਚਾਰਾ ਸਥਾਨਕ ਤੌਰ ‘ਤੇ ਉਪਲਬਧ ਸਰੋਤਾਂ ਜਿਵੇਂ ਕੰਪੋਸਟ ਦੀ ਪ੍ਰਭਾਵਸ਼ਾਲੀ ਵਰਤੋਂ ਕਰੇਗਾ। ਸਮਰਪਣ ਅਤੇ ਨਵੀਨਤਾਕਾਰੀ ਪਹੁੰਚਾਂ ਰਾਹੀਂ, ਅਸੀਂ ਸਾਰਿਆਂ ਲਈ ਸੁਰੱਖਿਅਤ, ਪੌਸ਼ਟਿਕ ਭੋਜਨ ਨੂੰ ਯਕੀਨੀ ਬਣਾਵਾਂਗੇ, ਇੱਕ ਸਥਿਰ ਅਤੇ ਸਹਿਯੋਗੀ ਮਾਡਲ ਬਣਾਵਾਂਗੇ ਜੋ ਦੂਰ-ਦੁਰਾਡੇ ਦੇ ਭਾਈਚਾਰਿਆਂ ਨੂੰ ਪ੍ਰੇਰਿਤ ਕਰਦਾ ਹੈ।

ਦਰਸ਼ਨ/ਵਿਜ਼ਨ
ਦੀ ਤਸਵੀਰ

ਹੇਠ ਲਿਖੀਆਂ ਸੰਸਥਾਵਾਂ ਅਤੇ ਵਿਅਕਤੀਆਂ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਇਸ ਵਰਕਸ਼ਾਪ ਨੂੰ ਸੰਭਵ ਬਣਾਇਆ:

ਫੇਸੀਲੀਟੇਟਰ :

ਡਾ: ਮੋਤੀ ਜ਼ਕਰੀਆ

ਖੋਜਕਾਰ:

ਪ੍ਰੋਫ਼. ਡਾ. ਵੇਰੇਨਾ ਸੂਫ਼ਰ੍ਟ

ਡਾ. ਐਨੀ ਐਲੀਸ ਸਟ੍ਰੈਟਨ

ਡਾ. ਹਸੀਨਾ ਕਾਦਰੀ

ਪ੍ਰੋਫ਼. ਡਾ. ਅਰਚਨਾ ਸੱਥੀਅਨ

ਸਥਾਨ:

ਕੇਂਦਰੀ ਸਿਖਲਾਈ ਸੰਸਥਾਨ, ਕੇਰਲ

ਖੇਤੀਬਾੜੀ ਯੂਨੀਵਰਸਿਟੀ

ਕੇਟਰਿੰਗ:

ਹੌਰਟ ਅਹਾਰਾ, ਕੇ.ਏ.ਯੂ. ਵੇਲਾਨਿਕਾਰਾ

ਕਲਾਕਾਰ:

ਵਿਸ਼ਨੂੰ ਏ ਐਸ

ਵਰਕਸ਼ਾਪ ਡਿਜ਼ਾਈਨ:

ਅਲਟੇਕਿਓ (ਕਾਉਂਚੀ ਪਿਨੇਰੋ ਅਤੇ ਸਿੰਤੀਆ ਲਾਰਾ)

ਸੰਮੇਲਨ ਦਾ ਸਾਰ ਦੇਖੋ

ਗਰੁੱਪ ਵਿਜ਼ਨ ਦੇ ਸੰਖੇਪ ਅਤੇ ਸਾਂਝੇ ਮੁੱਲਾਂ ਨੂੰ ਪੜ੍ਹਨ ਲਈ ਲਿੰਕ ‘ਤੇ ਕਲਿੱਕ ਕਰੋ।

ਬ੍ਰਾਈਟ ਸਪੌਟਸ ਚਰਚਾ

ਗੱਲਬਾਤ ਜਾਰੀ ਰੱਖਣ ਲਈ 8 ਅਕਤੂਬਰ, 2024 ਨੂੰ ਸਾਡੇ ਨਾਲ ਸ਼ਾਮਲ ਹੋਵੋ! ਮੀਟਿੰਗ ਲਿੰਕ ਪ੍ਰਾਪਤ ਕਰਨ ਲਈ ਪੋਸਟਰ ‘ਤੇ ਕਲਿੱਕ ਕਰੋ।

ਸਫ਼ਰ ਜ਼ਾਰੀ ਹੈ

ਬ੍ਰਾਈਟ ਸਪੌਟਸ ਪ੍ਰੋਜੈਕਟ ਨਾਲ ਜੁੜੇ ਰਹੋ

ਬ੍ਰਾਈਟ ਸਪੌਟਸ ਪ੍ਰੋਜੈਕਟ ਦੇ ਅਗਲੇ ਪੜਾਅ ਵਿੱਚ ਸਾਡਾ ਅਗਲਾ ਕਦਮ ਉਹਨਾਂ ਸੂਚਕਾਂ ਦੀ ਪਛਾਣ ਕਰਨਾ ਹੈ ਜੋ ਇੱਕ ਬਿਹਤਰ ਭੋਜਨ ਪ੍ਰਣਾਲੀ ਦੇ ਸਾਂਝੇ ਦ੍ਰਿਸ਼ਟੀਕੋਣ ਵੱਲ ਸਾਡੀ ਤਰੱਕੀ ਨੂੰ ਟ੍ਰੈਕ ਕਰਨ ਵਿੱਚ ਸਾਡੀ ਮਦਦ ਕਰਨਗੇ। ਇਹਨਾਂ ਸੂਚਕਾਂ ਨੂੰ ਮੈਪ ਕਰਕੇ, ਸਾਡਾ ਉਦੇਸ਼ “ਬ੍ਰਾਈਟ ਸਪੌਟਸ” – ਮੈਕਸੀਕੋ ਅਤੇ ਭਾਰਤ ਵਿੱਚ ਸਥਿਰ ਖੇਤੀ ਅਤੇ ਭੋਜਨ ਪ੍ਰਣਾਲੀਆਂ ਦੀਆਂ ਸਕਾਰਾਤਮਕ ਉਦਾਹਰਣਾਂ ਨੂੰ ਉਜਾਗਰ ਕਰਨਾ ਹੈ। ਇਹ ਸਕਾਰਾਤਮਕ ਉਦਾਹਰਣਾਂ ਸਿਰਫ਼ ਹੱਲ ਨਹੀਂ ਹਨ; ਇਹ ਪ੍ਰੇਰਨਾ ਅਤੇ ਵਿਹਾਰਕ ਗਿਆਨ ਦੇ ਸਰੋਤ ਹੋ ਸਕਦੇ ਹਨ ਜੋ ਸਾਡੀ ਭੋਜਨ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰ ਸਕਦੇ ਹਨ।

ਅਸੀਂ ਤੁਹਾਨੂੰ ਸਾਡੇ ਇਸ ਸਫਰ, ਜਿਸ ਵਿੱਚ ਅਸੀਂ ਸਮੂਹਿਕ ਤੌਰ ‘ਤੇ ਭੋਜਨ ਪ੍ਰਣਾਲੀ ਦੀ ਸਥਿਰਤਾ ਚੁਣੌਤੀਆਂ ਦੇ ਹੱਲ ਲੱਭਣ ਦਾ ਉਪਰਾਲਾ ਕਰ ਰਹੇ ਹਾਂ, ਵਿੱਚ ਜੁੜੇ ਰਹਿਣ ਲਈ ਸੱਦਾ ਦਿੰਦੇ ਹਾਂ। ਮਿਲ ਕੇ ਕੰਮ ਕਰਕੇ, ਅਸੀਂ ਡੂੰਘੀ ਸਮਝ ਪ੍ਰਾਪਤ ਕਰ ਸਕਦੇ ਹਾਂ, ਇਹਨਾਂ ਸਕਾਰਾਤਮਕ ਉਦਾਹਰਣਾਂ ਤੋਂ ਸਿੱਖ ਸਕਦੇ ਹਾਂ, ਅਤੇ ਇਸ ਕੀਮਤੀ ਗਿਆਨ ਨੂੰ ਅਰਥਪੂਰਨ ਤਰੀਕਿਆਂ ਨਾਲ ਸਾਂਝਾ ਕਰਨ ਲਈ ਕੰਮ ਕਰ ਸਕਦੇ।

ਤੁਹਾਡੀ ਚੱਲ ਰਹੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਸੰਮੇਲਨਾਂ ਦੌਰਾਨ ਪੈਦਾ ਹੋਏ ਗਿਆਨ ਅਤੇ ਊਰਜਾ ਦੀ ਨੀਂਹ ‘ਤੇ ਨਿਰਮਾਣ ਕਰਦੇ ਹਾਂ। ਇੱਕ ਸਥਿਰ ਭੋਜਨ ਭਵਿੱਖ ਵੱਲ ਸਾਡੀ ਯਾਤਰਾ ਦਾ ਇੱਕ ਜ਼ਰੂਰੀ ਹਿੱਸਾ ਬਣਨ ਲਈ ਤੁਹਾਡਾ ਧੰਨਵਾਦ!

ਵਧੇਰੇ ਅਪਡੇਟਾਂ ਲਈ ਜੁੜੇ ਰਹੋ, ਅਤੇ Facebook ਅਤੇ LinkedIn ‘ਤੇ ਸਾਨੂੰ ਫ਼ੋੱਲੋ ਕਰੋ।

ਜੇਕਰ ਤੁਸੀ ਪਹਿਲਾ ਸਰਵੇਖਣ ਪੂਰਾ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਸਰਵੇਖਣ ਨੂੰ ਭਰੋ

ਸਾਡੀ ਭਾਰਤ ਟੀਮ

  • Prof. Dr. Verena Seufert

    Junior Professor

    • verena.seufert@uni-hohenheim.de
  • Dr. Anne Elise Stratton

    Postdoctoral Researcher

    • ae.stratton@uni-hohenheim.de
  • Dr. Haseena Kadiri

    Research Coordinator India

    • india@brightspotsproject.com
  • Julie Fortin

    PhD Candidate

    • julie.fortin@uni-hohenheim.de
  • Simran Kaur

    Research Coordinator India

    • india@brightspotsproject.com

ਸਾਡੇ ਭਾਰਤੀ ਸਹਿਯੋਗੀ

  • Dr. Archana Raghavan Sathyan

    Assistant Professor & Collaborator - Kerala Agricultural University

    • archana.rs@kau.in
  • Dr. Satyapriya

    Principal Scientist & Collaborator- Division of Agricultural Extension, ICAR-Indian Agricultural Research Institute

    • head_exten@iari.res.in
  • Dr. S R Bishnoi

    Scientist, & Collaborator Division of Agricultural Extension, ICAR-Indian Agricultural Research Institute,

    • srbishnoi@iari.res.in
  • Dr. Vijesh Krishna

    Research Collaborator, Lead Economist at CIMMYT Hyderabad

    • v.krishna@cgiar.org

ਸੋਸ਼ਲ ਮੀਡੀਆ ‘ਤੇ ਜੁੜੋ