ਫਿਊਚਰ ਫੂਡ ਸਿਸਟਮ ਸਮਿਟ ਸਾਰ

ਫਿਊਚਰ ਫੂਡ ਸਿਸਟਮ ਸੰਮੇਲਨ

ਪੰਜਾਬ

14 ਅਤੇ 15 ਫਰਵਰੀ 2024

ਪਾਮੇਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

ਫਿਊਚਰ ਫ਼ੂਡ ਸਿਸਟਮ ਸੰਮੇਲਨਾਂ ਦੁਆਰਾ ਅਸੀਂ ਭੋਜਨ ਪ੍ਰਣਾਲੀ ਦੇ ਵਿਭਿੰਨ ਮਾਹਰਾਂ ਅਤੇ ਕ੍ਰਾਂਤੀਕਾਰੀ ਸੰਸਥਾਵਾਂ ਨੂੰ ਇੱਕ ਸਾਂਝੇ ਪਲੇਟਫਾਰਮ ਉੱਤੇ ਇਕਤ੍ਰਿਤ ਕੀਤਾ।

ਪ੍ਰੋਗਰਾਮ ਨੇ ਨੈੱਟਵਰਕਿੰਗ, ਸਾਂਝੇ ਟੀਚਿਆਂ ਦੀ ਪਛਾਣ ਕਰਨ, ਅਤੇ ਉੱਜਵਲ ਭਵਿੱਖ ਲਈ ਕਾਰਜਯੋਗ ਯੋਜਨਾਵਾਂ ਵਿਕਸਿਤ ਕਰਨ ਲਈ ਇੱਕ ਵਿਲੱਖਣ ਮੰਚ ਪ੍ਰਦਾਨ ਕੀਤਾ।


ਸਾਡੇ ਫਿਊਚਰ ਫੂਡ ਸਿਸਟਮ ਸਮਿਟ ਵਿੱਚ ਕੀ ਹੋਇਆ

ਵਿਅਕਤੀਗਤ ਅਤੇ ਸਮੂਹ ਪੱਧਰ ‘ਤੇ ਪੰਜਾਬ ਦੀ ਭਵਿੱਖੀ ਭੋਜਨ ਪ੍ਰਣਾਲੀ ਲਈ ਇੱਕ ਸਾਂਝੇ ਦ੍ਰਿਸ਼ਟੀਕੋਣ ਦਾ ਨਿਰਮਾਣ।

ਇੱਕ ਸਾਂਝੇ ਦ੍ਰਿਸ਼ਟੀਕੋਣ ਤੱਕ ਪਹੁੰਚਣ ਲਈ, ਅਸੀਂ ਇੱਕ ਲੋੜੀਂਦੀ ਭੋਜਨ ਪ੍ਰਣਾਲੀ ਦੇ ਵਿਅਕਤੀਗਤ ਦ੍ਰਿਸ਼ਟੀਕੋਣਾਂ ਨਾਲ ਸ਼ੁਰੂਆਤ ਕੀਤੀ। ਭਾਗੀਦਾਰਾਂ ਨੇ ਫਿਰ ਸਮੂਹ ਵਿਜ਼ਨ ਬਣਾਉਣ ਲਈ ਤਿੰਨ ਵਿਭਿੰਨ ਸਮੂਹਾਂ ਵਿੱਚ ਸਹਿਯੋਗ ਕੀਤਾ। ਇਕੱਠੇ ਮਿਲ ਕੇ, ਅਸੀਂ ਇਹਨਾਂ ਦਰਸ਼ਣਾਂ ਤੋਂ ਮੁੱਖ ਮੁੱਲਾਂ ਦੀ ਪਛਾਣ ਕੀਤੀ, ਜਿਨ੍ਹਾਂ ਨੇ ਅਖੀਰ ਇੱਕ ਸਾਂਝਾ ਦ੍ਰਿਸ਼ਟੀਕੋਣ ਬਣਾਉਣ ਵਿੱਚ ਸਾਡੀ ਮਦਦ ਕੀਤੀ।

Group -- Wholesome food for all

ਸਾਂਝੇ ਮੁੱਲ:

ਖੇਤੀ ਨੂੰ ਇੱਕ ਸਤਿਕਾਰਤ ਕਿੱਤੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਅੱਜ ਦੇ ਸਮਾਜ ਵਿੱਚ, ਕੋਈ ਵੀ ਕਿਸਾਨ ਨਾਲ ਵਿਆਹ ਨਹੀਂ ਕਰਦਾ।

– ਸੰਮੇਲਨ ਭਾਗੀਦਾਰ

ਭਾਗੀਦਾਰਾਂ ਨੇ ਸਮੂਹਿਕ ਤੌਰ ਤੇ ਤਿੰਨ ਦਰਸ਼ਨਾਂ/ਵਿਜ਼ਨਾਂ ਵਿਚੋਂ ਸਾਂਝੇ ਮੁੱਲਾਂ ਦੀ ਪਛਾਣ ਕੀਤੀ:

  • ਜੈਵਿਕ ਅਤੇ ਪੌਸ਼ਟਿਕ ਭੋਜਨ
  • ਸਿਹਤਮੰਦ ਮਿੱਟੀ ਅਤੇ ਪਾਣੀ
  • ਕੈਮੀਕਲ ਮੁਕਤ ਉਤਪਾਦਨ ਅਤੇ ਪ੍ਰੋਸੈਸਿੰਗ
  • ਸਮਾਜ ਵਿੱਚ ਉੱਚ ਮਨੁੱਖੀ ਅਤੇ ਸਮਾਜਿਕ ਕਦਰਾਂ-ਕੀਮਤਾਂ
  • ਸਵੈ-ਨਿਰਭਰ ਪਿੰਡ
  • ਖੇਤੀਬਾੜੀ ਨੂੰ ਇੱਕ ਬਰਾਬਰੀ ਵਾਲੇ ਪੇਸ਼ੇ ਵਜੋਂ ਸਤਿਕਾਰ ਦੇਣਾ
  • ਜਾਗਰੂਕਤਾ ਅਤੇ ਸਿੱਖਿਆ
  • ਟੈਕਨਾਲੋਜੀ ਦੀ ਇਸ ਤਰੀਕੇ ਨਾਲ ਵਰਤੋਂ ਜੋ ਲੋੜੀਂਦੇ ਭੋਜਨ ਪ੍ਰਣਾਲੀਆਂ ਦੇ ਵਿਕਾਸ ਦਾ ਸਮਰਥਨ ਕਰਦੀ ਹੈ

ਪੈਂਤੀ ਸਾਲ ਪਹਿਲਾਂ, ਮਨੁੱਖੀ ਕਦਰਾਂ-ਕੀਮਤਾਂ ਵੱਖਰੀਆਂ ਸਨ। ਕਿਸਾਨਾਂ ਕੋਲ ਇੰਨੇ ਸੰਦ ਨਹੀਂ ਸਨ ਪਰ ਉਹਨਾਂ ਵਿੱਚ ਬਹੁਤ ਪਿਆਰ ਅਤੇ ਸਤਿਕਾਰ ਸੀ ਜੋ ਹੁਣ ਨਹੀਂ ਹੈ।

– ਸੰਮੇਲਨ ਭਾਗੀਦਾਰ

ਫਾਈਨਲ ਵਿਜ਼ਨ:

ਸਾਂਝੇ ਮੁੱਲਾਂ ਦੇ ਆਧਾਰ ‘ਤੇ, ਭਾਗੀਦਾਰਾਂ ਨੇ 2050 ਵਿੱਚ ਇੱਕ ਲੋੜੀਂਦੀ ਭੋਜਨ ਪ੍ਰਣਾਲੀ ਲਈ ਸਾਂਝਾ ਦ੍ਰਿਸ਼ਟੀਕੋਣ ਬਣਾਇਆ।

2050 ਤੱਕ ਅਸੀਂ ਇਕ ਅਜਿਹੀ ਭੋਜਨ ਪ੍ਰਣਾਲੀ ਦੀ ਕਲਪਨਾ ਕਰਦੇ ਹਾਂ ਜੋ ਕੁਦਰਤੀ ਸਰੋਤਾਂ ਦੀ ਸੰਭਾਲ ਕਰਦੀ ਹੈ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਦੀ ਹੈ ਅਤੇ ਜਿੱਥੇ ਮਿੱਟੀ ਨੂੰ ਸਥਿਰ ਭੋਜਨ ਉਤਪਾਦਨ ਦੀ ਬੁਨਿਆਦ ਮੰਨਿਆ ਜਾਂਦਾ ਹੈ।

ਸਾਡੇ ਦ੍ਰਿਸ਼ਟੀਕੋਣ ਅਨੁਸਾਰ ਇਹ ਸਿਸਟਮ ਕੈਮੀਕਲ ਪ੍ਰੈਜਰਵੇਟਿਵਾਂ ਦੀ ਵਰਤੋਂ ਤੋਂ ਹੋਣ ਵਾਲੀਆਂ ਸਿਹਤ ਅਤੇ ਸੰਬੰਧਿਤ ਹਾਨੀਆਂ ਨੂੰ ਸੰਬੋਧਿਤ ਕਰਦੇ ਹੋਏ ਕੈਮੀਕਲ ਮੁਕਤ, ਤਾਜ਼ਾ ਅਤੇ ਪੋਸ਼ਟਿਕ ਭੋਜਨ ਨੂੰ ਤਰਜੀਹ ਦਵੇਗਾ। ਭਵਿੱਖ ਦਾ ਸਮਾਜ ਖੇਤੀ ਦੇ ਮਹੱਤਵ, ਭੋਜਨ ਦੀ ਗੁਣਵੱਤਾ, ਅਤੇ ਸਰੋਤ ਕੁਸ਼ਲਤਾ ਬਾਰੇ ਵਧੇਰੇ ਜਾਗਰੂਕ ਹੋਵੇਗਾ ਅਤੇ ਖੇਤੀ ਨੂੰ ਇੱਕ ਪੇਸ਼ੇ ਦੇ ਤੌਰ ‘ਤੇ ਬਰਾਬਰ ਦਰਜੇ ਅਤੇ ਵਧੇਰੇ ਸਤਿਕਾਰ ਨਾਲ ਦੇਖਿਆ ਜਾਵੇਗਾ। ਸਰੋਤ ਅਤੇ ਭੋਜਨ ਬਰਬਾਦੀ ਨੂੰ ਮਹੱਤਵਪੂਰਨ ਤੌਰ ‘ਤੇ ਘਟਾਇਆ ਜਾਵੇਗਾ, ਜੋ ਅੱਗੇ ਇੱਕ ਵਧੇਰੇ ਟਿਕਾਊ ਅਤੇ ਚੇਤੰਨ ਖਪਤ ਵਿਧੀ ਦਾ ਨਿਰਮਾਣ ਕਰੇਗਾ।

ਸਥਾਨਕ ਸਵੈ-ਨਿਰਭਰਤਾ ਵਧੇਗੀ, ਪਿੰਡ ਸਵੈ-ਸ਼ਾਸਤ ਬਣਨਗੇ ਅਤੇ ਭੋਜਨ ਦਾ ਉਤਪਾਦਨ, ਪ੍ਰੋਸੈਸਿੰਗ ਅਤੇ ਖਪਤ ਸਥਾਨਕ ਹੋਵੇਗੀ । ਕੋਪਰੇਟਿਵ ਸੰਸਥਾਵਾਂ ਦਾ ਗਠਨ ਇਸ ਦ੍ਰਿਸ਼ਟੀਕੋਣ ਦਾ ਅਨਿੱਖੜਵਾਂ ਅੰਗ ਹੋਵੇਗਾ ਜੋ ਸਮੂਹਿਕ ਉਤਪਾਦਨ, ਪ੍ਰੋਸੈਸਿੰਗ ਅਤੇ ਮਾਰਕੀਟਿੰਗ ਦੁਆਰਾ ਹਿੱਸੇਦਾਰਾਂ ਦਾ ਸਸ਼ਕਤੀਕਰਨ ਕਰੇਗਾ ਅਤੇ ਭੋਜਨ ਪ੍ਰਣਾਲੀ ਨੂੰ ਸਥਿਰਤਾ ਵੱਲ ਉਤਸ਼ਾਹਿਤ ਕਰੇਗਾ। ਹੋਰ ਖੇਤਰਾਂ ਵਿੱਚ ਕਾਮਯਾਬ ਉਦਹਾਰਣਾਂ ਦੇ ਸਬਕਾਂ ਸਦਕਾ ਇਹ ਸਹਿਕਾਰੀ ਮਾਡਲ ਪੰਜਾਬ ਵਿੱਚ ਆਪਣਾ ਅਸਰ ਦਿਖਾਵੇਗਾ ਅਤੇ ਇਸ ਪ੍ਰਕਾਰ ਏਕੁਇਟੀ, ਰੇਸੀਲੈਂਸ ਅਤੇ ਲੌਂਗ ਟਰਮ ਫ਼ੂਡ ਸਿਕਿਓਰਿਟੀ ਦੀ ਅਗਵਾਈ ਕਰੇਗਾ।

ਦਰਸ਼ਨ/ਵਿਜ਼ਨ
ਦੀ ਤਸਵੀਰ

ਹੇਠ ਲਿਖੀਆਂ ਸੰਸਥਾਵਾਂ ਅਤੇ ਵਿਅਕਤੀਆਂ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਇਸ ਵਰਕਸ਼ਾਪ ਨੂੰ ਸੰਭਵ ਬਣਾਇਆ:

ਫੇਸੀਲੀਟੇਟਰ :

ਡਾ: ਲੋਪਾਮੁਦਰਾ ਮੋਹਾਪਾਤਰਾ

ਖੋਜਕਾਰ:

ਪ੍ਰੋਫ਼. ਡਾ. ਵੇਰੇਨਾ ਸੂਫ਼ਰ੍ਟ

ਡਾ. ਐਨੀ ਐਲੀਸ ਸਟ੍ਰੈਟਨ

ਸਿਮਰਨ ਕੌਰ, ਐਮ.ਐਸ.ਸੀ

ਸਥਾਨ:

ਪਾਮੇਤੀ,

ਪੰਜਾਬ ਖੇਤੀਬਾੜੀ ਯੂਨੀਵਰਸਿਟੀ,

ਲੁਧਿਆਣਾ

ਕੇਟਰਿੰਗ:

ਭੱਟ ਕੇਟਰਰਜ਼

ਕਲਾਕਾਰ:

ਵਿਸ਼ਨੂੰ ਏ ਐਸ

ਵਰਕਸ਼ਾਪ ਡਿਜ਼ਾਈਨ:

ਅਲਟੇਕਿਓ (ਕਾਉਂਚੀ ਪਿਨੇਰੋ ਅਤੇ ਸਿੰਤੀਆ ਲਾਰਾ)

ਸੰਮੇਲਨ ਦਾ ਸਾਰ ਦੇਖੋ

ਗਰੁੱਪ ਵਿਜ਼ਨ ਦੇ ਸੰਖੇਪ ਅਤੇ ਸਾਂਝੇ ਮੁੱਲਾਂ ਨੂੰ ਪੜ੍ਹਨ ਲਈ ਲਿੰਕ ‘ਤੇ ਕਲਿੱਕ ਕਰੋ।

ਬ੍ਰਾਈਟ ਸਪੌਟਸ ਚਰਚਾ

ਗੱਲਬਾਤ ਜਾਰੀ ਰੱਖਣ ਲਈ 8 ਅਕਤੂਬਰ, 2024 ਨੂੰ ਸਾਡੇ ਨਾਲ ਸ਼ਾਮਲ ਹੋਵੋ! ਮੀਟਿੰਗ ਲਿੰਕ ਪ੍ਰਾਪਤ ਕਰਨ ਲਈ ਪੋਸਟਰ ‘ਤੇ ਕਲਿੱਕ ਕਰੋ।

ਸਫ਼ਰ ਜ਼ਾਰੀ ਹੈ

ਬ੍ਰਾਈਟ ਸਪੌਟਸ ਪ੍ਰੋਜੈਕਟ ਨਾਲ ਜੁੜੇ ਰਹੋ

ਬ੍ਰਾਈਟ ਸਪੌਟਸ ਪ੍ਰੋਜੈਕਟ ਦੇ ਅਗਲੇ ਪੜਾਅ ਵਿੱਚ ਸਾਡਾ ਅਗਲਾ ਕਦਮ ਉਹਨਾਂ ਸੂਚਕਾਂ ਦੀ ਪਛਾਣ ਕਰਨਾ ਹੈ ਜੋ ਇੱਕ ਬਿਹਤਰ ਭੋਜਨ ਪ੍ਰਣਾਲੀ ਦੇ ਸਾਂਝੇ ਦ੍ਰਿਸ਼ਟੀਕੋਣ ਵੱਲ ਸਾਡੀ ਤਰੱਕੀ ਨੂੰ ਟਰੈਕ ਕਰਨ ਵਿੱਚ ਸਾਡੀ ਮਦਦ ਕਰਨਗੇ। ਇਹਨਾਂ ਸੂਚਕਾਂ ਨੂੰ ਮੈਪ ਕਰਕੇ, ਸਾਡਾ ਉਦੇਸ਼ “ਬ੍ਰਾਈਟ ਸਪੌਟਸ” – ਮੈਕਸੀਕੋ ਅਤੇ ਭਾਰਤ ਵਿੱਚ ਸਥਿਰ ਖੇਤੀਬਾੜੀ ਅਤੇ ਭੋਜਨ ਪ੍ਰਣਾਲੀਆਂ ਦੀਆਂ ਸਕਾਰਾਤਮਕ ਉਦਾਹਰਣਾਂ ਨੂੰ ਉਜਾਗਰ ਕਰਨਾ ਹੈ। ਇਹ ਸਕਾਰਾਤਮਕ ਉਦਾਹਰਣਾਂ ਸਿਰਫ਼ ਹੱਲ ਨਹੀਂ ਹਨ; ਇਹ ਪ੍ਰੇਰਨਾ ਅਤੇ ਵਿਹਾਰਕ ਗਿਆਨ ਦੇ ਸਰੋਤ ਹੋ ਸਕਦੇ ਹਨ ਜੋ ਸਾਡੀ ਭੋਜਨ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰ ਸਕਦੇ ਹਨ।

ਅਸੀਂ ਤੁਹਾਨੂੰ ਸਾਡੇ ਇਸ ਸਫਰ, ਜਿਸ ਵਿੱਚ ਅਸੀਂ ਸਮੂਹਿਕ ਤੌਰ ‘ਤੇ ਭੋਜਨ ਪ੍ਰਣਾਲੀ ਦੀ ਸਥਿਰਤਾ ਚੁਣੌਤੀਆਂ ਦੇ ਹੱਲ ਲੱਭਣ ਦਾ ਉਪਰਾਲਾ ਕਰ ਰਹੇ ਹਾਂ, ਵਿੱਚ ਜੁੜੇ ਰਹਿਣ ਲਈ ਸੱਦਾ ਦਿੰਦੇ ਹਾਂ। ਮਿਲ ਕੇ ਕੰਮ ਕਰਕੇ, ਅਸੀਂ ਡੂੰਘੀ ਸਮਝ ਪ੍ਰਾਪਤ ਕਰ ਸਕਦੇ ਹਾਂ, ਇਹਨਾਂ ਸਕਾਰਾਤਮਕ ਉਦਾਹਰਣਾਂ ਤੋਂ ਸਿੱਖ ਸਕਦੇ ਹਾਂ, ਅਤੇ ਇਸ ਕੀਮਤੀ ਗਿਆਨ ਨੂੰ ਅਰਥਪੂਰਨ ਤਰੀਕਿਆਂ ਨਾਲ ਸਾਂਝਾ ਕਰਨ ਲਈ ਕੰਮ ਕਰ ਸਕਦੇ।

ਤੁਹਾਡੀ ਚੱਲ ਰਹੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਸੰਮੇਲਨਾਂ ਦੌਰਾਨ ਪੈਦਾ ਹੋਏ ਗਿਆਨ ਅਤੇ ਊਰਜਾ ਦੀ ਨੀਂਹ ‘ਤੇ ਨਿਰਮਾਣ ਕਰਦੇ ਹਾਂ। ਇੱਕ ਸਥਿਰ ਭੋਜਨ ਭਵਿੱਖ ਵੱਲ ਸਾਡੀ ਯਾਤਰਾ ਦਾ ਇੱਕ ਜ਼ਰੂਰੀ ਹਿੱਸਾ ਬਣਨ ਲਈ ਤੁਹਾਡਾ ਧੰਨਵਾਦ!

ਵਧੇਰੇ ਅਪਡੇਟਾਂ ਲਈ ਜੁੜੇ ਰਹੋ, ਅਤੇ Facebook ਅਤੇ LinkedIn ‘ਤੇ ਸਾਨੂੰ ਫ਼ੋੱਲੋ ਕਰੋ।

ਜੇਕਰ ਤੁਸੀ ਪਹਿਲਾ ਸਰਵੇਖਣ ਪੂਰਾ ਨਹੀਂ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਸਰਵੇਖਣ ਨੂੰ ਭਰੋ।

ਸਾਡੀ ਭਾਰਤ ਟੀਮ

  • Prof. Dr. Verena Seufert

    Junior Professor

    • verena.seufert@uni-hohenheim.de
  • Dr. Anne Elise Stratton

    Postdoctoral Researcher

    • ae.stratton@uni-hohenheim.de
  • Dr. Haseena Kadiri

    Research Coordinator India

    • india@brightspotsproject.com
  • Julie Fortin

    PhD Candidate

    • julie.fortin@uni-hohenheim.de
  • Simran Kaur

    Research Coordinator India

    • india@brightspotsproject.com

ਸਾਡੇ ਭਾਰਤੀ ਸਹਿਯੋਗੀ

  • Dr. Archana Raghavan Sathyan

    Assistant Professor & Collaborator - Kerala Agricultural University

    • archana.rs@kau.in
  • Dr. Satyapriya

    Principal Scientist & Collaborator- Division of Agricultural Extension, ICAR-Indian Agricultural Research Institute

    • head_exten@iari.res.in
  • Dr. S R Bishnoi

    Scientist, & Collaborator Division of Agricultural Extension, ICAR-Indian Agricultural Research Institute,

    • srbishnoi@iari.res.in
  • Dr. Vijesh Krishna

    Research Collaborator, Lead Economist at CIMMYT Hyderabad

    • v.krishna@cgiar.org

ਸੋਸ਼ਲ ਮੀਡੀਆ ‘ਤੇ ਜੁੜੋ